UPSC Civil Services (Main) Examination 2026 — Punjabi Literature Paper I: Question Paper | Plutus IAS

UPSC Civil Services (Main) Examination 2026 — Punjabi Literature Paper I: Question Paper | Plutus IAS

The questions below are from Punjabi Literature Paper I of UPSC Civil Services (Main) Examination 2026 (held 2026-08-30) — the actual paper, which is public government content. This page carries the questions for reference and revision; model answers for this paper are not published here.

Official paper (PDF): upsc.gov.in.

  1. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । 10×5=50 (a) ਅਧਿਆਤਮਕ ਵਾਰ ਅਤੇ ਬੀਰ ਰਸੀ ਵਾਰ ਵਿਚਲੀਆਂ ਸਾਂਝਾਂ ਅਤੇ ਵੱਖਰਤਾਵਾਂ ਬਾਰੇ ਚਰਚਾ ਕਰਦੇ ਹੋਏ ਮੱਧਕਾਲ ਵਿੱਚ ਰਚੀਆਂ ਬੀਰ ਰਸੀ ਵਾਰਾਂ ਦਾ ਮਹੱਤਵ ਦਰਸਾਉ । 10 (b) ਪੰਜਾਬੀ ਦੀਆਂ ਸਵਰ ਧੁਨੀਆਂ ਦੇ ਵਰਗੀਕਰਨ ਦੇ ਆਧਾਰ ਕਿਹੜੇ ਹਨ ? ਇਨ੍ਹਾਂ ਆਧਾਰਾਂ 'ਤੇ ਪੰਜਾਬੀ ਸਵਰ ਧੁਨੀਆਂ ਦੀ ਵੰਡ ਦਰਸਾਉ । 10 (c) ਗੁਰਮੁਖੀ ਲਿਪੀ ਦੀ ਪ੍ਰਾਚੀਨਤਾ ਉਪਰ ਰੌਸ਼ਨੀ ਪਾਉ । 10 (d) ਪੰਜਾਬੀ ਸ਼ਬਦ ਰਚਨਾ ਦੇ ਮੂਲ ਨੇਮ ਕਿਹੜੇ ਹਨ ? ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਪੰਜਾਬੀ ਕਿਵੇਂ ਗ੍ਰਹਿਣ ਕਰਦੀ ਹੈ ? 10 (e) ਪੰਜਾਬੀ ਭਾਸ਼ਾ ਦੀਆਂ ਉਪ-ਭਾਸ਼ਾਵਾਂ ਉੱਤੇ ਵਿਚਾਰ ਕਰਦੇ ਹੋਏ, ਭਾਰਤੀ ਪੰਜਾਬ ਵਿੱਚ ਕਿਹੜੀ ਉਪਭਾਸ਼ਾ ਨੂੰ ਪੰਜਾਬੀ ਭਾਸ਼ਾ ਦਾ 'ਟਕਸਾਲੀ ਰੂਪ' ਮੰਨਿਆ ਜਾਂਦਾ ਹੈ ਅਤੇ ਕਿਉਂ ? ਸਮੀਖਿਆ ਕਰੋ । 10
  2. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । (a) ਭਾਸ਼ਾ ਅਤੇ ਲਿਪੀ ਦੇ ਆਪਸੀ ਸੰਬੰਧਾਂ ਦੀ ਸਮੀਖਿਆ ਕਰਦੇ ਹੋਏ, ਪੰਜਾਬੀ ਭਾਸ਼ਾ ਲਈ ਕੇਵਲ ਗੁਰਮੁਖੀ ਲਿਪੀ ਦੇ ਢੁੱਕਵੇਂ ਹੋਣ ਦਾ ਉਲੇਖ ਕਰੋ । 20 (b) ਲਿੰਗ ਅਤੇ ਵਚਨ ਨੂੰ ਪਰਿਭਾਸ਼ਤ ਕਰਦੇ ਹੋਏ ਇਨ੍ਹਾਂ ਦੇ ਵਿਆਕਰਨਕ ਕਾਰਜ ਉਪਰ ਰੌਸ਼ਨੀ ਪਾਉ । 15 (c) ਪੰਜਾਬੀ ਸੁਰ-ਪ੍ਰਬੰਧ (Tone system) ਦੀਆਂ ਵਿਸ਼ੇਸ਼ਤਾਵਾਂ ਦੀ ਚਰਚਾ ਕਰੋ । 15
  3. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । (a) ਪੰਜਾਬੀ ਸੂਫ਼ੀ ਕਾਵਿ ਦੀ ਵਿਚਾਰਧਾਰਕ ਪ੍ਰੇਰਣਾ ਇਸਲਾਮੀ ਜੀਵਨ ਦਰਸ਼ਨ ਅਤੇ ਸਾਮੀ ਸਭਿਆਚਾਰ ਹੋਣ ਦੇ ਬਾਵਜੂਦ ਵੀ ਪੰਜਾਬੀ ਸੂਫ਼ੀ ਸ਼ਾਇਰੀ ਦਾ ਮੁਹਾਂਦਰਾ ਪੰਜਾਬੀਅਤ ਦੀ ਦੱਸ ਪਾਉਂਦਾ ਹੈ । ਇਸ ਕਥਨ ਦੀ ਵਿਆਖਿਆ ਪੰਜਾਬੀ ਸੂਫ਼ੀ ਕਵੀਆਂ ਦੇ ਕਲਾਮ ਦੇ ਹਵਾਲੇ ਨਾਲ ਕਰੋ । 20 (b) ਪੰਜਾਬੀ ਵਿਅੰਜਨ ਧੁਨੀਆਂ ਅਤੇ ਇਹਨਾਂ ਦੀ ਵਰਤੋਂ-ਵਿਉਂਤ ਬਾਰੇ ਚਰਚਾ ਕਰੋ । 15 (c) ਵਾਕ-ਵਿਉਂਤ ਤੋਂ ਕੀ ਭਾਵ ਹੈ ? ਪੰਜਾਬੀ ਵਾਕਾਂ ਵਿੱਚ ਵਾਕ-ਤੱਤਾਂ ਦੀ ਤਰਤੀਬ ਦੇ ਮੁੱਖ ਨੇਮਾਂ ਦੀ ਚਰਚਾ ਕਰੋ । 15
  4. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ। – (a) ਪੰਜਾਬੀ ਕਿੱਸਾ-ਕਾਵਿ ਬਿਰਤਾਂਤ ਦੇ ਮਾਧਿਅਮ ਰਾਹੀਂ ਪੰਜਾਬੀ ਸਭਿਆਚਾਰ ਦੇ ਅਵਚੇਤਨ ਨੂੰ ਫਰੇਲਦਾ ਅਤੇ ਪੰਜਾਬੀਅਤ ਦੀ ਪਛਾਣ ਨਿਰਧਾਰਤ ਕਰਦਾ ਹੈ। ਇਸ ਕਥਨ ਨੂੰ ਪੰਜਾਬੀ ਕਿੱਸਾ-ਕਾਵਿ ਦੇ ਪ੍ਰਸੰਗ ਵਿੱਚ ਵਿਚਾਰੋ। 20 – (b) ਵਰਤਮਾਨ ਸੂਚਨਾ ਤਕਨਾਲੋਜੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ (Artificial Intelligence) ਦੇ ਯੁੱਗ ਦੀਆਂ ਲੋੜਾਂ ਨਾਲ ਨਜਿੱਠਣ ਲਈ ਪੰਜਾਬੀ ਭਾਸ਼ਾ ਕਿੰਨੀ ਕੁ ਸਮਰੱਥ ਹੈ? ਇਸ ਪਾਸੇ ਹੋਰ ਕਿਸ ਤਰ੍ਹਾਂ ਦੇ ਯਤਨਾਂ ਦੀ ਲੋੜ ਹੈ? 15 – (c) ਨਾਂਵ ਅਤੇ ਨਾਂਵ-ਵਾਕੰਸ਼ ਦਾ ਅੰਤਰ ਸਪਸ਼ਟ ਕਰਦੇ ਹੋਏ ਨਾਂਵ-ਵਾਕੰਸ਼ ਦੇ ਤੱਤਾਂ ਅਤੇ ਤਰਤੀਬ ਦਾ ਵੇਰਵਾ ਬਿਆਨ ਕਰੋ। 15
  5. ਹੇਠ ਲਿਖੇ ਸਾਰੇ ਪ੍ਰਸ਼ਨਾਂ ਦੇ ਉੱਤਰ ਦਿਓ । ਹਰੇਕ ਪ੍ਰਸ਼ਨ ਦਾ ਉੱਤਰ 150 ਸ਼ਬਦਾਂ ਤਕ ਹੋਣਾ ਚਾਹੀਦਾ ਹੈ । 10×5=50 – (a) ਪੰਜਾਬੀ ਲੋਕ ਕਹਾਣੀਆਂ ਦੀਆਂ ਪ੍ਰਮੁੱਖ ਵੰਨਗੀਆਂ ਦੀ, ਉਨ੍ਹਾਂ ਦੇ ਵਿਸ਼ੇਸ਼ ਲੱਛਣ ਦੱਸਦੇ ਹੋਏ ਚਰਚਾ ਕਰੋ । 10 – (b) ਕਿਸ਼ਨ ਸਿੰਘ ਦੀ ਸਮੀਖਿਆ ਦ੍ਰਿਸ਼ਟੀ ਦੀਆਂ ਸੀਮਾਵਾਂ ਅਤੇ ਪ੍ਰਾਪਤੀਆਂ ਦਾ ਲੇਖਾ-ਜੋਖਾ ਕਰੋ । 10 – (c) 'ਆਧੁਨਿਕਤਾ' ਦੇ ਸੰਕਲਪ ਦੀ ਵਿਆਖਿਆ ਕਰਦੇ ਹੋਏ ਇਹ ਸਪਸ਼ਟ ਕਰੋ ਕਿ ਪੰਜਾਬੀ ਸਾਹਿਤ ਵਿੱਚ ਇਸ ਦਾ ਪ੍ਰਵੇਸ਼ ਕਦੋਂ ਅਤੇ ਕਿਵੇਂ ਹੋਇਆ ? 10 – (d) 'ਦਲੀਪ ਕੌਰ ਟਿਵਾਣਾ ਦੇ ਨਾਵਲਾਂ ਵਿੱਚ, ਸਮਾਜਿਕ ਸਥਿਤੀਆਂ ਦੇ ਸੰਦਰਭ ਵਿਚ, ਪੰਜਾਬੀ ਇਸਤਰੀ ਦੇ ਵਿਭਿੰਨ ਰੂਪਾਂ ਦੀ ਤ੍ਰਾਸਦਿਕ ਪੇਸ਼ਕਾਰੀ ਹੋਈ ਮਿਲਦੀ ਹੈ ।' ਚਰਚਾ ਕਰੋ । 10 – (e) ਪ੍ਰੋ. ਪੂਰਨ ਸਿੰਘ ਦੇ ਕਾਵਿ ਵਿੱਚ ਪੇਸ਼ ਹੋਏ ਪੰਜਾਬ ਅਤੇ ਪੰਜਾਬੀਅਤ ਦੇ ਸੰਕਲਪ ਬਾਰੇ ਵਿਚਾਰ ਪ੍ਰਗਟ ਕਰੋ । 10
  6. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । – (a) ਨਵ-ਰਹੱਸਵਾਦ ਅਤੇ ਸਨਾਤਨੀ ਰਹੱਸਵਾਦ ਦਾ ਅੰਤਰ ਸਪਸ਼ਟ ਕਰਦੇ ਹੋਏ ਪ੍ਰੀਤਮ ਸਿੰਘ ਸਫ਼ੀਰ ਦੀ ਇਕ ਨਵ-ਰਹੱਸਵਾਦੀ ਕਵੀ ਵਜੋਂ ਪਰਖ ਕਰੋ । 20 – (b) ਡਾ. ਅਤਰ ਸਿੰਘ ਦੀ ਆਲੋਚਨਾ ਵਿਧੀ ਦੇ ਮਹੱਤਵ ਨੂੰ ਉਜਾਗਰ ਕਰੋ । 15 – (c) 'ਗੁਰਦਿਆਲ ਸਿੰਘ ਨੇ ਮਾਲਵੇ ਦੇ ਉਪਭਾਸ਼ਾਈ ਸੰਸਕਾਰ ਅਤੇ ਇੱਥੋਂ ਦੀ ਲੋਕਧਾਰਾਈ ਵਿਰਾਸਤ ਨੂੰ ਗਲਪ ਸਿਰਜਣ ਦਾ ਆਧਾਰ ਬਣਾਉਂਦਿਆਂ ਆਪਣੇ ਤੋਂ ਪੂਰਬ ਪ੍ਰਚੱਲਿਤ ਨਾਵਲੀ ਪ੍ਰੰਪਰਾ ਨੂੰ ਨਵਾਂ ਮੁਹਾਵਰਾ ਤੇ ਮੁਹਾਂਦਰਾ ਪ੍ਰਦਾਨ ਕੀਤਾ ।' ਇਸ ਕਥਨ ਨੂੰ ਗੁਰਦਿਆਲ ਸਿੰਘ ਦੇ ਨਾਵਲਾਂ ਦੇ ਸੰਦਰਭ ਵਿੱਚ ਵਿਚਾਰੋ । 15
  7. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । – (a) ਰੂਪਾਕਾਰ ਪੱਖੋਂ ਬੁਝਾਰਤਾਂ ਅਤੇ ਅਖਾਣਾਂ ਦੀ ਭਿੰਨਤਾ ਦਸਦੇ ਹੋਏ ਦੋਹਾਂ ਦੇ ਮੁੱਖ ਲੱਛਣ ਬਿਆਨ ਕਰੋ । 20 – (b) ਸੰਤ ਸਿੰਘ ਸੇਖੋਂ ਪੰਜਾਬੀ ਨਾਟਕ ਦੀ ਬੌਧਿਕ ਧਾਰਾ ਦਾ ਯਥਾਰਥਵਾਦੀ ਨਾਟਕਕਾਰ ਹੈ, ਜਿਸਦੇ ਨਾਟਕਾਂ ਦੇ ਵਿਸ਼ੇ ਸਮਾਜਿਕ ਚੇਤੰਨਤਾ ਭਰਪੂਰ ਯੁਗ ਚੇਤਨਾ ਦੇ ਹਾਣੀ ਤਾਂ ਜ਼ਰੂਰ ਹਨ ਪਰ ਉਸਦੀ ਕਲਾ ਜਨਵਾਦੀ ਨਹੀਂ । ਸੰਤ ਸਿੰਘ ਦੀ ਨਾਟਕ ਕਲਾ ਨੂੰ ਇਸ ਕਥਨ ਦੀ ਦ੍ਰਿਸ਼ਟੀ ਤੋਂ ਵਿਚਾਰੇ । 15 – (c) ਪੰਜਾਬੀ ਪ੍ਰਯੋਗਵਾਦੀ ਕਾਵਿਧਾਰਾ ਦੇ ਮਨੋਰਥ ਅਤੇ ਪ੍ਰਾਪਤੀਆਂ ਦਾ ਲੇਖਾ-ਜੋਖਾ ਕਰੋ । 15
  8. ਹੇਠ ਲਿਖੇ ਸਾਰੇ ਪ੍ਰਸ਼ਨ ਕਰਨੇ ਜ਼ਰੂਰੀ ਹਨ । – (a) ਆਧੁਨਿਕ ਪੰਜਾਬੀ ਮਹਾਂਕਾਵਿ ਪ੍ਰੰਪਰਾ ਦਾ ਵਧੇਰੇ ਕਰਕੇ ਕੇਂਦਰ ਸਿੱਖ ਗੁਰੂ ਸਾਹਿਬਾਨ ਦਾ ਜੀਵਨ, ਫਲਸਫਾ ਅਤੇ ਵਿਚਾਰਧਾਰਾ ਬਣਦੀ ਹੈ । ਇਸਦੇ ਕਾਰਨਾਂ ਦਾ ਵਿਸ਼ਲੇਸ਼ਣ ਭਾਈ ਵੀਰ ਸਿੰਘ ਅਤੇ ਅਵਤਾਰ ਸਿੰਘ ਆਜ਼ਾਦ ਦੀ ਮਹਾਂਕਾਵਿ ਰਚਨਾ ਦੇ ਪ੍ਰਸੰਗ ਵਿੱਚ ਕਰੋ । 20 – (b) ਪੂਰਨ ਸਿੰਘ ਅਤੇ ਗੁਰਬਖਸ਼ ਸਿੰਘ ਦੇ ਪ੍ਰਸੰਗ ਵਿੱਚ ਪੰਜਾਬੀ ਨਿਬੰਧਕਾਰੀ ਉੱਪਰ ਪਏ ਪੱਛਮੀ ਪ੍ਰਭਾਵਾਂ ਦਾ ਵਿਵੇਚਨ ਕਰੋ । 15 – (c) ਕਹਾਣੀਕਾਰ ਸੁਜਾਨ ਸਿੰਘ ਆਪਣੇ ਸਮਕਾਲੀ ਸਮਾਜ ਦੇ ਅੰਤਰਦਵੰਦਾਂ ਨੂੰ ਕਿੰਨੀ ਕੁ ਸ਼ਿੱਦਤ ਨਾਲ ਆਪਣੇ ਕਥਾ-ਜਗਤ ਵਿੱਚ ਢਾਲਣ ਵਿੱਚ ਸਫਲ ਹੈ ? ਚਰਚਾ ਕਰੋ । 15

Questions reproduced from the official paper for study purposes; verify on the exam-conducting body’s official website.


Related — other papers of this exam

No Comments

Post A Comment